Tuesday, October 26, 2010

ਕੇਵਲ ਸਿੰਘ ਢਿਲੋਂ ਨੂੰ ਮਹਿਲਾ ਪਾਰਟੀ ਵਰਕਰਾਂ ਨੇ ਰੱਖੜੀ ਬੰਨੀ



ਅੱਜ ਰੱਖੜੀ ਦੇ ਪਵਿੱਤਰ ਤਿਉਹਾਰ ਤੇ ਹਲਕਾ ਬਰਨਾਲਾ ਦੀਆਂ ਮਹਿਲਾ ਕਾਂਗਰਸ ਵਰਕਰਾਂ ਨੇ ਬੀਬੀ ਗਿਆਨ ਕੌਰ ਸੰਘੇੜਾ ਅਤੇ ਬੀਬੀ ਚਰਨਜੀਤ ਕੌਰ ਹੰਡਿਆਇਆ ਦੀ ਅਗਵਾਈ ਹੇਠ ਸ੍ਰ. ਕੇਵਲ ਸਿੰਘ ਢਿਲੋਂ ਵਿਧਾਇਕ ਬਰਨਾਲਾ ਨੂੰ ਰੱਖੜੀ ਬੰਨੀ। ਸ੍ਰ. ਕੇਵਲ ਸਿੰਘ ਢਿਲੋਂ ਨੇ ਸਤਿਕਾਰ ਸਹਿਤ ਬੀਬੀਆਂ ਦਾ ਧੰਨਵਾਦ ਕੀਤਾ ਅਤੇ ਉਨਾਂ ਨੂੰ ਆਪਣੀਆਂ ਧਰਮ ਭੈਣਾਂ ਮੰਨਿਆ । ਇਸ ਮੌਕੇ ਤੇ ਬੋਲਦੇ ਹੋਏ ਉਨਾਂ ਨੇ ਰੱਖੜੀ ਦੇ ਪਵਿੱਤਰ ਤਿਉਹਾਰ ਦੀ ਮਹੱਤਤਾ ਤੇ ਰੋਸ਼ਨੀ ਵੀ ਪਾਈ।

No comments:

Post a Comment