Thursday, August 19, 2010

Kewal Singh Dhillon's Political Secty. Attends Jagran in ward no.20 Barnala

ਸ੍ਰ. ਕੇਵਲ ਸਿੰਘ ਢਿਲੋਂ ਦੇ ਸਿਆਸੀ ਸਕੱਤਰ ਗੁਰਜੀਤ ਸਿੰਘ ਬਰਾੜ ਨੇ 20 ਨੰਬਰ ਵਾਰਡ ਵਿੱਚ ਜਗਰਾਤੇ ਤੇ ਹਾਜਰੀ ਲਵਾਈ।
ਮਾਤਾ ਨੈਣਾਂ ਦੇਵੀ ਕਲੱਬ ਬਰਨਾਲਾ ਵੱਲੋਂ ਅੱਜ 20 ਨੰਬਰ ਵਾਰਡ ਵਿੱਚ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਜਗਰਾਤੇ ਦਾ ਆਯੋਜਨ ਕੀਤਾ ਗਿਆ। ਭਜਨ ਮੰਡਲੀਆਂ ਵੱਲੋਂ ਸਾਰੀ ਰਾਤ ਮਾਹਾ ਮਾਈ ਦੇ ਗੁਣਾਂ ਦਾ ਗਾਇਨ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਗਿਆ । ਇਸ ਮੌਕੇ ਤੇ ਸ੍ਰ. ਕੇਵਲ ਸਿੰਘ ਢਿਲੋਂ ਵੱਲੋਂ ਉਨਾਂ ਦੇ ਸਿਆਸੀ ਸਕੱਤਰ ਗੁਰਜੀਤ ਸਿੰਘ ਬਰਾੜ, ਹੈਪੀ ਢਿਲੋਂ, ਹਰਪ੍ਰੀਤ ਲੰਬੂ ਸਾਬਕਾ ਐਮ. ਸੀ ਆਦਿ ਨੇ ਮਾਤਾ ਦੇ ਦਰਬਾਰ ‘ਚ ਹਾਜਰੀ ਭਰੀ। ਗੁਰਜੀਤ ਸਿੰਘ ਬਰਾੜ ਨੇ ਸ੍ਰ. ਕੇਵਲ ਸਿੰਘ ਢਿਲੋਂ ਵੱਲੋਂ 1100 ਰੁਪਏ ਦਾ ਯੋਗਦਾਨ ਮਾਤਾ ਨੈਣਾਂ ਦੇਵੀ ਕਲੱਬ ਬਰਨਾਲਾ ਨੂੰ ਦਿੱਤਾ । ਇਸ ਮੌਕੇ ਪ੍ਰਬੰਧਕਾਂ ਨੇ ਗੁਰਜੀਤ ਸਿੰਘ ਬਰਾੜ ਅਤੇ ਹੈਪੀ ਢਿਲੋ ਦਾ ਸਨਮਾਨ ਵੀ ਕੀਤਾ।

No comments:

Post a Comment