
ਬਰਨਾਲਾ, 8 ਜੁਲਾਈ ਮੌਨਸੂਨ ਦੇ ਪਹਿਲੇ ਛੜਾਕੇ ਨੇ ਇਥੇ ਸ਼ਹਿਰ ਦੇ ਮੁੱਖ ਹਿੱਸਿਆਂ, ਸਦਰ ਬਜ਼ਾਰ, ਹੰਡਿਆਇਆ ਬਜ਼ਾਰ, ਫਰਵਾਹੀ ਬਜ਼ਾਰ, ਕਾਲਜ ਰੋਡ ਵਿਚ ਦੋ ਤੋਂ ਤਿੰਨ ਫੁੱਟ ਤੱਕ ਪਾਣੀ ਭਰ ਦਿੱਤਾ ਹੈ। ਇਹ ਪਾਣੀ ਨੀਵੇਂ ਘਰਾਂ ਅਤੇ ਦੁਕਾਨਾਂ ਵਿਚ ਵੀ ਜਾ ਵੜਿਆ ਹੈ। ਸਥਿਤੀ ਨੂੰ ਵੇਖਦਿਆਂ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਡਿਪਟੀ ਕਮਿਸ਼ਨਰ ਅਰਸ਼ਦੀਪ ਸਿੰਘ ਥਿੰਦ ਨਾਲ ਸੰਪਰਕ ਕਰਕੇ, ਹੜ੍ਹਾਂ ਤੋਂ ਬਚਾਅ ਲਈ, ਲੋੜੀਂਦੇ ਪ੍ਰਬੰਧ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸੇਮ ਨਾਲਿਆਂ ਵਿਚ ਰੋਕ ਹਟਾਈ ਜਾਵੇ। ਨਹਿਰਾਂ ਅਤੇ ਰਜਵਾਹਿਆਂ ਦੀ ਨਿਗਰਾਨੀ ਕੀਤੀ ਜਾਵੇ ਤਾਂ ਕਿ ਕਿਤੋਂ ਟੁੱਟ ਕੇ ਨੁਕਸਾਨ ਨਾ ਹੋਵੇ। ਸ੍ਰੀ ਢਿੱਲੋਂ ਨੇ ਕਿਹਾ ਕਿ ਜੇ ਕਿਸੇ ਹਿੱਸੇ ਵਿਚ ਵਧੇਰੇ ਪਾਣੀ ਆਉਂਦਾ ਹੈ ਤਾਂ ਉਸ ਖੇਤਰ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਉਤੇ ਪਹੁੰਚਾਉਣ ਅਤੇ ਉਨ੍ਹਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਜਾਏ। ਸ੍ਰੀ ਥਿੰਦ ਨੇ ਕਿਹਾ ਕਿ ਇਸ ਸਮੇਂ ਤੱਕ ਜ਼ਿਲੇ ਵਿਚ ਸਥਿਤੀ ਠੀਕ ਹੈ। ਵਧੇਰੇ ਮੀਂਹ ਤੇ ਪਾਣੀ ਆਉਣ ਦੀ ਹਾਲਤ ਨਾਲ ਨਿਪਟਣ ਲਈ ਪ੍ਰਬੰਧ ਕੀਤੇ ਗਏ ਹਨ।
No comments:
Post a Comment