Friday, July 23, 2010

ਕਾਂਗਰਸ ਪੰਜਾਬ ਵਿਚ ਮਜ਼ਬੂਤ ਹੋ ਰਹੀ ਹੈ: ਅੱਬਾਸ

ਬਰਨਾਲਾ, 23 ਜੁਲਾਈ
ਕਾਂਗਰਸ ਪਾਰਟੀ ਦੀਆਂ ਜਥੇਬੰਦਕ ਚੋਣਾਂ ਲਈ ਡੀ.ਆਰ.ਓ.ਨਿਯੁਕਤ ਸਾਬਕਾ ਵਿਧਾਇਕ ਸੁਬੀਰ ਅੱਬਾਸ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਮਜ਼ਬੂਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਥੇ ਰੈਸਟ ਹਾਊਸ ਵਿਚ ਵੱਡੀ ਗਿਣਤੀ ਵਿਚ ਪਹੁੰਚੇ ਲੋਕਾਂ ਵਿਚ ਵਧੇਰੇ ਗਿਣਤੀ ਪੇਂਡੂਆਂ ਦੀ ਹੋਣਾਂ ਇਹ ਸਾਬਤ ਕਰਦਾ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਜਿੱਤ ਨਿਸਚਤ ਹੈ।
ਉਨ੍ਹਾਂ ਕਿਹਾ ਕਿ ਉਹ ਇਥੇ ਪਾਰਟੀ ਜਥੇਬੰਦੀ ਬਾਰੇ ਆਮ ਵਰਕਰਾਂ ਦੀ ਰਾਇ ਜਾਨਣ ਆਏ ਹਨ। ਉਨ੍ਹਾਂ ਵਰਕਰਾਂ ਵਿਚ ਧੜੇਬੰਦੀ ਤੋਂ ਇਨਕਾਰ ਕਰਦਿਆਂ ਕਿਹਾ ਕਿ ਆਪੋ-ਆਪਣੀ ਰਾਇ ਦੇਣਾ ਧੜੇਬੰਦੀ ਨਹੀਂ ਹੁੰਦੀ। ਕਾਂਗਰਸ ਵੱਡੀ ਅਤੇ ਵਿਸ਼ਾਲ ਪਾਰਟੀ ਹੈ। ਪ੍ਰਦੇਸ਼ ਕਾਂਗਰਸ ਦਾ ਦੇ ਪ੍ਰਧਾਨ ਬਾਰੇ ਪੁੱਛੇ ਜਾਣ ਉਤੇ ਉਨ੍ਹਾਂ ਕਿਹਾ ਕਿ ਇਹ ਨਿਰਣਾ ਪਾਰਟੀ ਹਾਈਕਮਾਂਡ ਨੇ ਕਰਨਾ ਹੈ। ਇਸ ਮੌਕੇ ਵਿਧਾਇਕ ਕੇਵਲ ਸਿੰਘ ਢਿੱਲੋਂ, ਵਿਧਾਇਕ ਹਰਚੰਦ ਕੌਰ ਘਨੌਰੀ, ਜ਼ਿਲਾ ਪ੍ਰਧਾਨ ਜਗਜੀਤ ਸਿੰਘ ਧੌਲਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮੱਖਣ ਸ਼ਰਮਾ, ਸੁਰਿੰਦਰ ਕੌਰ ਬਾਲੀਆਂ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੈਅਰਮੈਨ ਪਰਮਜੀਤ ਸਿੰਘ ਮਾਨ, ਗੁਰਜੀਤ ਸਿੰਘ ਬਰਾੜ, ਨਗਰ ਪੰਚਾਇਤ ਹੰਡਿਆਇਆ ਦੇ ਸਾਬਕਾ ਪ੍ਰਧਾਨ ਰਣਧੀਰ ਕੌਸ਼ਲ ਆਦਿ ਆਗੂ ਮੌਜੂਦ
ਸਨ ।

Tuesday, July 13, 2010

ਕੇਵਲ ਸਿੰਘ ਢਿੱਲੋਂ ਦਾ ਇੰਗਲੈਂਡ ਪਹੁੰਚਣ ਤੇ ਸਵਾਗਤ


ਹੀਥਰੋ ਹਵਾਈ ਅੱਡੇ ਤੇ ਸ੍ਰ. ਕੇਵਲ ਸਿੰਘ ਢਿੱਲੋਂ ਅਤੇ ਉਨਾਂ ਦੀ ਧਰਮ ਪਤਨੀ ਦਾ ਸਵਾਗਤ

ਲੰਡਨ, ੧੧ ਜੁਲਾਈ, ਸ੍ਰ. ਕੇਵਲ ਸਿੰਘ ਢਿੱਲੋਂ ਅਤੇ ਉਨਾਂ ਦੀ ਧਰਮ ਪਤਨੀ ਦਾ ਇੰਗਲੈਂਡ ਪਹੁੰਚਣ ਤੇ ਇੰਡੀਅਨ ਉਵਰਸੀਜ਼ ਕਾਂਗਰਸ ਯੂ.ਕੇ ਦੇ ਪ੍ਰਧਾਨ ਦਲਜੀਤ ਸਿੰਘ ਸਹੋਤਾ, ਯੂਥ ਦੇ ਪ੍ਰਧਾਨ ਇਕਬਾਲ ਸਿੰਘ ਧਾਲੀਵਾਲ, ਇੰਗਲੈਂਡ ਦੇ ਪ੍ਰਧਾਨ ਗੁਰਬੀਰ ਸਿੰਘ ਅਟਕੜ, ਮਹਿੰਦਰ ਸਿੰਘ ਕੰਗ, ਪ੍ਰਭਜੋਤ ਸਿੰਘ ਬਿੱਟੂ ਮੋਹੀ, ਜਸਪਾਲ ਸਿੰਘ ਢਿੱਲੋਂ, ਉਮਰਾਉ ਸਿੰਘ ਅਟਵਾਲ, ਰਣਜੀਤ ਸਿੰਘ ਸੈਂਬੀ, ਵਾਹਿਗੁਰੂਪਾਲ ਸਿੰਘ, ਗੁਰਚਰਨ ਸਿੰਘ, ਅਮਨਦੀਪ ਸਿੰਘ ਆਦਿ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ । ਇਸ ਦੌਰੇ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰ. ਕੇਵਲ ਸਿੰਘ ਢਿੱਲੋਂ ਨੇ ਦੱਸਿਆ ਪੰਜਾਬ ਵਿੱਚ ਖੰਡ ਮਿਲਾਂ ਅਤੇ ਸ਼ਰਾਬ ਮਿਲਾਂ ਦੇ ਫੈਲ ਰਹੇ ਪ੍ਰਦੂਸ਼ਣ ਤੇ ਕਾਬੂ ਪਾਉਣ ਲਈ ਪੰਜਾਬ ਵਿਧਾਨ ਸਭਾ ਵੱਲੋਂ ਅੱਠ ਮੈਂਬਰੀ ਕਮੇਟੀ ਨੂੰ ਸਕਾਟਲੈਂਡ ਦੀਆਂ ਡਿਸਟਿਲਰੀਆਂ ਦਾ ਦੌਰਾ ਕਰਨ ਲਈ ਭੇਜਿਆ ਗਿਆ ਹੈ ਤਾਂ ਜੋ ਇਥੋਂ ਦੀਆਂ ਮਿਲਾਂ ਨੂੰ ਪ੍ਰਦੂਸ਼ਣ ਰਹਿਤ ਕਰਨ ਲਈ ਇਸਤੇਮਾਲ ਕੀਤੀਆਂ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇ ਅਤੇ ਲੋੜ ਅਨੁਸਾਰ ਇੰਨਾਂ ਤਕਨੀਕਾਂ ਦਾ ਸਹਾਰਾ ਲੈ ਕੇ ਪੰਜਾਬ ਦੀਆਂ ਮਿਲਾਂ ਨੂੰ ਪ੍ਰਦੂਸ਼ਣ ਰਹਿਤ ਬਣਾਇਆ ਜਾ ਸਕੇ ।

Sunday, July 11, 2010

Kewal Singh Dhillon left for a official trip to Scotland

A committee of the legislators left for a study trip to Scotland . The Pollution control committee report stated that a 30-km area around four major distilleries in the state had become highly polluted and contained huge amounts of alcohol.The Pollution control committee which includes Tikshan Sud and Amarjit Singh Sahi from the BJP, Virsa Singh Valtoha, Balbir Singh Bath and Jagdeep Nakai from the SAD and Kewal Dhillon, Whip of CLP, vice president PPCC from Congress, left for London today. Speaker Nirmal Singh Kahlon, who is the Chairman of the committee, is already abroad and will join them there as will other committee members, including Anil Joshi (BJP). One technical hand — an Executive Engineer of the Pollution Control Board, who is associated with the committee, is also travelling with the team to Scotland.

Friday, July 9, 2010

ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਡਿਪਟੀ ਕਮਿਸ਼ਨਰ ਨੂੰ ਹੜ੍ਹਾਂ ਤੋਂ ਬਚਾਅ ਲਈ ਲੋੜੀਂਦੇ ਪ੍ਰਬੰਧ ਕਰਨ ਲਈ ਅਪੀਲ ਕੀਤੀ

ਬਰਨਾਲਾ, 8 ਜੁਲਾਈ ਮੌਨਸੂਨ ਦੇ ਪਹਿਲੇ ਛੜਾਕੇ ਨੇ ਇਥੇ ਸ਼ਹਿਰ ਦੇ ਮੁੱਖ ਹਿੱਸਿਆਂ, ਸਦਰ ਬਜ਼ਾਰ, ਹੰਡਿਆਇਆ ਬਜ਼ਾਰ, ਫਰਵਾਹੀ ਬਜ਼ਾਰ, ਕਾਲਜ ਰੋਡ ਵਿਚ ਦੋ ਤੋਂ ਤਿੰਨ ਫੁੱਟ ਤੱਕ ਪਾਣੀ ਭਰ ਦਿੱਤਾ ਹੈ। ਇਹ ਪਾਣੀ ਨੀਵੇਂ ਘਰਾਂ ਅਤੇ ਦੁਕਾਨਾਂ ਵਿਚ ਵੀ ਜਾ ਵੜਿਆ ਹੈ। ਸਥਿਤੀ ਨੂੰ ਵੇਖਦਿਆਂ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਡਿਪਟੀ ਕਮਿਸ਼ਨਰ ਅਰਸ਼ਦੀਪ ਸਿੰਘ ਥਿੰਦ ਨਾਲ ਸੰਪਰਕ ਕਰਕੇ, ਹੜ੍ਹਾਂ ਤੋਂ ਬਚਾਅ ਲਈ, ਲੋੜੀਂਦੇ ਪ੍ਰਬੰਧ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸੇਮ ਨਾਲਿਆਂ ਵਿਚ ਰੋਕ ਹਟਾਈ ਜਾਵੇ। ਨਹਿਰਾਂ ਅਤੇ ਰਜਵਾਹਿਆਂ ਦੀ ਨਿਗਰਾਨੀ ਕੀਤੀ ਜਾਵੇ ਤਾਂ ਕਿ ਕਿਤੋਂ ਟੁੱਟ ਕੇ ਨੁਕਸਾਨ ਨਾ ਹੋਵੇ। ਸ੍ਰੀ ਢਿੱਲੋਂ ਨੇ ਕਿਹਾ ਕਿ ਜੇ ਕਿਸੇ ਹਿੱਸੇ ਵਿਚ ਵਧੇਰੇ ਪਾਣੀ ਆਉਂਦਾ ਹੈ ਤਾਂ ਉਸ ਖੇਤਰ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਉਤੇ ਪਹੁੰਚਾਉਣ ਅਤੇ ਉਨ੍ਹਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਜਾਏ। ਸ੍ਰੀ ਥਿੰਦ ਨੇ ਕਿਹਾ ਕਿ ਇਸ ਸਮੇਂ ਤੱਕ ਜ਼ਿਲੇ ਵਿਚ ਸਥਿਤੀ ਠੀਕ ਹੈ। ਵਧੇਰੇ ਮੀਂਹ ਤੇ ਪਾਣੀ ਆਉਣ ਦੀ ਹਾਲਤ ਨਾਲ ਨਿਪਟਣ ਲਈ ਪ੍ਰਬੰਧ ਕੀਤੇ ਗਏ ਹਨ।