Tuesday, June 15, 2010

Secular Youth Federation of India honours S. Kewal Singh Dhillon for raising key issues in the Punjab Vidhan Sabha

ਸ੍ਰ. ਕੇਵਲ ਸਿੰਘ ਢਿਲੋਂ ਸ਼੍ਰੀ ਸਾਹਿਬ ਅਤੇ ਪੱਗ ਨਾਲ ਸਨਮਾਨਿਤ
ਸੈਕੁਲਰ ਯੂਥ ਫੈਡਰੇਸ਼ਨ ਆਫ ਇੰਡੀਆ ਨੇ ਅੱਜ ਸੂਦ ਰਿਜੋਰਟਸ ਵਿੱਚ ਪ੍ਰਭਾਵਸ਼ਾਲੀ ਸਮਾਗਮ ਵਿੱਚ ਹਲਕਾ ਬਰਨਾਲਾ ਦੇ ਵਿਧਾਇਕ ਸ੍ਰ. ਕੇਵਲ ਸਿੰਘ ਢਿਲੋਂ ਨੂੰ ਵਿਧਾਨ ਸਭਾ ਅੰਦਰ ਆਮ ਆਦਮੀ ਦੀ ਆਵਾਜ ਬੁਲੰਦ ਕਰਨ ਲਈ ਸ਼੍ਰੀ ਸਾਹਿਬ ਅਤੇ ਪੱਗ ਨਾਲ ਸਨਮਾਨਿਤ ਕੀਤਾ ਗਿਆ। ਸ੍ਰ. ਕੇਵਲ ਸਿੰਘ ਢਿਲੋਂ ਨੇ ਆਪਣੀ ਪ੍ਰਭਾਵਸ਼ਾਲੀ ਤਕਰੀਰ ਵਿੱਚ ਜਿਥੇ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਨੂੰ ਵਿਸਥਾਰ ਨਾਲ ਬਿਆਨ ਕੀਤਾ ਅਤੇ ਭਾਵੁਕ ਹੁੰਦੇ ਹੋਏ ਕਿਹਾ ਕਿ ਅੱਜ ਜੋ ਦਸਤਾਰ ਇੰਨਾਂ ਨੌਜਵਾਨਾਂ ਨੇ ਭੇਂਟ ਕੀਤੀ ਹੈ , ਇਸ ਨੂੰ ਮੈਂ ਵਿਧਾਨ ਸਭਾ ਵਿੱਚ ਬੰਨ ਕੇ ਜਾਵਾਂਗਾ। ਇਸ ਮੌਕੇ ਤੇ ਹਲਕਾ ਭਦੌੜ ਦੀ ਇੰਚਾਰਜ਼ ਬੀਬੀ ਸੁਰਿੰਦਰ ਕੌਰ ਬਾਲੀਆ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਧੌਲਾ,ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮੱਖਣ ਸ਼ਰਮਾ,ਨਗਰ ਪੰਚਾਇਤ ਹੰਡਿਆਇਆ ਦੇ ਸਾਬਕਾ ਪ੍ਰਧਾਨ ਰਣਧੀਰ ਕੌਸ਼ਲ,ਯੰਗ ਐਸੋ.ਦੇ ਪ੍ਰਧਾਨ ਜੀਵਨ ਕੁਮਾਰ ਜੇ.ਬੀ.,ਸਾਬਕਾ ਨਗਰ ਕੌਂਸਲਰ ਹਰਦੇਵ ਸਿੰਘ ਲੀਲਾ,ਕਾਂਗਰਸੀ ਆਗੂ ਮੱਖਣ ਪ੍ਰਭਾਕਰ,ਕੁਲਦੀਪ ਸਿੰਘ ਧਾਲੀਵਾਲ,ਲੈਂਡ ਮਾਰਗੇਜ ਬੈਂਕ ਦੇ ਡਾਇਰੈਕਟਰ ਪ੍ਰਦੀਪ ਸੰਧੂ,ਸਿਆਸੀ ਸੱਕਤਰ ਗੁਰਜੀਤ ਬਰਾੜ ,ਅਨਿਲ ਸੋਨੀ,,ਨਰਿੰਦਰ ਸ਼ਰਮਾ, ਕਾਂਗਰਸੀ ਆਗੂ ਰਾਮਾ,ਸਤਪਾਲ ਠੇਕੇਦਾਰ, ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਸੂਬਾ ਸਕੱਤਰ ਹਰਿੰਦਰ ਦਾਸ ਤੋਤਾ, ਕਾਂਗਰਸ ਪਾਰਟੀ ਦੇ ਸ਼ਹਿਰੀ ਸਕੱਤਰ ਬਲਦੇਵ ਸਿੰਘ ਭੁੱਚਰ, ਯੂਥ ਕਾਂਗਰਸ ਦੇ ਮੀਤ ਪ੍ਰਧਾਨ ਵਰਿੰਦਰ ਟੱਲੇਵਾਲੀਆ, ਬਲਾਕ ਯੂਥ ਕਾਂਗਰਸ ਦੇ ਜਨਰਲ ਸਕੱਤਰ ਪਰਮਿੰਦਰ ਬਾਵਾ, ਪੰਚਾਇਤ ਰਾਜ ਸੰਗਠਨ ਦੇ ਵਾਈਸ ਚੇਅਰਮੈਨ ਗੁਲਾਬ ਸਿੰਘ ਝਲੂਰ,ਗੁਰਪ੍ਰੀਤ ਸਿੰਘ ਚੀਮਾ ਹਾਜ਼ਰ ਸਨ। ਸੈਕੁਲਰ ਯੂਥ ਫੈਡਰੇਸ਼ਨ ਆਫ ਇੰਡੀਆ ਵੱਲੋਂ ਹਰਵਿੰਦਰ ਸਿੰਘ ਸੰਧੂ, ਬਲਜਿੰਦਰ ਦਿਉਲ, ਪ੍ਰਮਿੰਦਰ ਮਾਨ, ਜਸਕਰਨ ਭਾਊ,ਪ੍ਰਮਜੀਤ ਸਿਧੂ ਆਦਿ ਹਾਜਰ ਸਨ।

No comments:

Post a Comment