Tuesday, June 15, 2010

Kewal Singh Dhillon’s political secty. attends Annual festival of Muslim community in Dhanula Khurd

ਸ੍ਰ. ਕੇਵਲ ਸਿੰਘ ਢਿਲੋਂ ਦੇ ਸਿਆਸੀ ਸਕੱਤਰ ਗੁਰਜੀਤ ਸਿੰਘ ਬਰਾੜ ਨੇ ਨੌਗਜਾ ਦੀ ਦਰਗਾਹ ਤੇ ਹਾਜਰੀ ਲਵਾਈ
ਅੱਜ ਧਨੌਲਾ ਖੁਰਦ ਵਿਖੇ ਨੌਗਜਾ ਦੀ ਦਰਗਾਹ ਤੇ ਸਲਾਨਾ ਮੇਲਾ ਭਰਿਆ। ਤਿੰਨ ਦਿਨ ਚਲਣ ਵਾਲੇ ਮੇਲੇ ਦਾ ਅੱਜ ਵਿਚਕਾਰਲਾ ਦਿਨ ਸੀ। ਸੰਗਤਾਂ ਨੇ ਭਾਰੀ ਗਿਣਤੀ ਵਿੱਚ ਨੌਗਜਾ ਦੀ ਦਰਗਾਹ ਤੇ ਹਾਜਰੀ ਭਰੀ। ਹਲਕਾ ਵਿਧਾਇਕ ਸ੍ਰ. ਕੇਵਲ ਸਿੰਘ ਢਿਲੋਂ ਵੱਲੋਂ ਉਨਾਂ ਦੇ ਸਿਆਸੀ ਸਕੱਤਰ ਗੁਰਜੀਤ ਸਿੰਘ ਬਰਾੜ ਨੇ ਹਾਜਰੀ ਲਵਾਈ। ਉਨਾਂ ਇਸ ਮੌਕੇ ਤੇ ਇੱਕ ਹਜਾਰ ਰੁਪਏ ਭੰਡਾਰੇ ਲਈ ਸ੍ਰ. ਕੇਵਲ ਸਿੰਘ ਢਿਲੋਂ ਵੱਲੋਂ ਯੋਗਦਾਨ ਪਾਇਆ। ਉਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਾਂਗਰਸ ਸਰਕਾਰ ਬਨਣ ਤੇ ਨੌਗਜਾ ਦੀ ਦਰਗਾਹ ਲਈ ਪੱਕੀ ਸੜਕ ਤੇ ਚੋਵੀ ਘੰਟੇ ਬਿਜਲੀ ਸਪਲਾਈ ਦਿਤੀ ਜਾਵੇਗੀ। ਇਸ ਮੌਕੇ ਮੇਲਾ ਪ੍ਰਬੰਧਕ ਖੁਸ਼ੀ ਮੁਹੰਮਦ ਨੇ ਗੁਰਜੀਤ ਸਿੰਘ ਬਰਾੜ ਦਾ ਸਨਮਾਨ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਪੱਪੀ ਸੰਧੂ, ਧੰਨਾ ਸਿੰਘ, ਸਾਬਕਾ ਸਰਪੰਚ ਧਨੌਲਾ ਖੁਰਦ ਗੁਰਮੇਲ ਸਿੰਘ, ਲਾਭ ਸਿੰਘ ਕੋਠੇ ਸਰਾਂ, ਸਲੀਮ ਖਾਨ, ਸਾਈਂ ਬੱਗੇ ਸ਼ਾਹ ਆਦਿ ਹਾਜਰ ਸਨ।

No comments:

Post a Comment