
ਭਾਰਤੀ ਸਿਵਲ ਪ੍ਰੀਖੀਆ (I.A.S) ਵਿੱਚੋਂ ਜਿਲਾ ਬਰਨਾਲਾ ਦੇ ਸਫਲ ਹੋਏ ਨੌਜਵਾਨਾਂ ਦਾ ਇਥੇ ਸ਼ਾਂਤੀ ਹਾਲ ਵਿਖੇ ਜਨਤਕ ਪੱਧਰ ਤੇ ਸਨਮਾਨ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਹਲਕਾ ਬਰਨਾਲਾ ਦੇ ਵਿਧਾਇਕ ਸ੍ਰ. ਕੇਵਲ ਸਿੰਘ ਢਿਲੋਂ ਨੇ ਕਿਹਾ ਕਿ ਬਰਨਾਲਾ ਸ਼ਹਿਰ ਦੇ ਇਨਾਂ ਨੌਜਵਾਨਾਂ ਨੇ ਸਾਡਾ ਸਿਰ ਫਖਰ ਨਾਲ ਉਚਾ ਕਰ ਦਿੱਤਾ ਹੈ । ਕੱਲ ਨੂੰ ਇਨਾਂ ਨੌਜਵਾਨਾਂ ਨੇ ਕਲਮ ਦੀ ਤਾਕਤ ਨਾਲ ਦੇਸ਼ ਦੀ ਅਤੇ ਬਰਨਾਲੇ ਦੀ ਸੇਵਾ ਕਰਨੀ ਹੈ । ਸਮਾਗਮ ਦੀ ਪ੍ਰਧਾਨਗੀ ਡਾ. ਪਰਮਜੀਤ ਪੱਡਾ ਨੇ ਕੀਤੀ ਅਤੇ ਪ੍ਰਧਾਨਗੀ ਮੰਡਲ ਵਿੱਚ ਲਖਪਤ ਰਾਏ ਤੇ ਪੰਡਿਤ ਸ਼ਿਵ ਕੁਮਾਰ ਸ਼ਾਮਿਲ ਸਨ
No comments:
Post a Comment