Tuesday, June 15, 2010

ਕੇਵਲ ਢਿੱਲੋਂ ਨੇ ਵਿਕਾਸ ਕਾਰਜਾਂ ਲਈ ਗਰਾਂਟਾਂ ਵੰਡੀਆਂ

ਬਰਨਾਲੇ ਹਲਕੇ ਦਾ ਵਿਕਾਸ ਲਈ ਕੋਈ ਕਸਰ ਨਹੀਂ ਛੱਡਾਂਗੇ : ਕੇਵਲ ਸਿੰਘ ਢਿਲੋਂ
ਬਰਨਾਲਾ, 4 ਜੂਨ
ਹਲਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਵੱਖ-ਵੱਖ ਪਿੰਡਾਂ ਵਿਚ ਕਰੀਬ 45 ਲੱਖ ਰੁਪਏ ਦੀ ਗਰਾਂਟ ਦੇ ਚੈੱਕ ਤਕਸੀਮ ਕੀਤੇ। ਇਸ ਮੌਕੇ ਉਹ ਆਪਣੇ ਹਲਕੇ ਦੇ ਪਿੰਡਾਂ ਨੂੰ ਗਰਾਂਟਾਂ ਦੀ ਕਮੀ ਨਹੀਂ ਆਉਣ ਦੇਣਗੇ। ਸ੍ਰੀ ਢਿੱਲੋਂ ਨੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਅੰਬਿਕਾ ਸੋਨੀ ਦੇ ਐਮ.ਪੀ. ਕੋਟੇ ਵਿਚੋਂ ਪਿੰਡ ਖੁੱਡੀ ਕਲਾਂ ਦੀ ਰਮਦਾਸੀਆ ਧਰਮਸ਼ਾਲਾ ਨੂੰ 50 ਹਜ਼ਾਰ ਰੁਪਏ ਦੀ ਗਰਾਂਟ ਦਾ ਚੈੱਕ, ਪਿੰਡ ਹੰਡਿਆਇਆ ਦੀਆਂ ਚਾਰ ਵੱਖ-ਵੱਖ ਧਰਮਸ਼ਾਲਾਵਾਂ ਲਈ ਦੋ ਲੱਖ ਰੁਪਏ ਦਾ ਚੈੱਕ, ਪਿੰਡ ਸੇਖਾ ਵਿਖੇ ਸਟੋਰਾਂ ਵਾਲੀ ਪੱਤੀ ਦੀ ਧਰਮਸ਼ਾਲਾ ਲਈ 50 ਹਜ਼ਾਰ ਦਾ ਚੈੱਕ ਅਤੇ ਕਸਬਾ ਧਨੌਲਾ ਦੀਆਂ ਵੱਖ-ਵੱਖ ਧਰਮਸ਼ਾਲਾਵਾਂ ਲਈ ਡੇਢ ਲੱਖ ਰੁਪਏ ਦੇ ਚੈੱਕ ਤਕਸੀਮ ਕੀਤੇ। ਇਸ ਮੌਕੇ ਪਿੰਡਾਂ ਵਿਚ ਜੁੜੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਬਰਨਾਲਾ ਵਿਚ ਪੈਂਦੇ ਪਿੰਡਾਂ ਅਤੇ ਸ਼ਹਿਰ ਦੇ ਵਾਰਡਾਂ ਦੇ ਵਿਕਾਸ ਕਾਰਜਾਂ ਲਈ ਹੋਰ ਵੀ ਗਰਾਂਟ ਦਿੱਤੀਆਂ ਜਾਣਗੀਆਂ। ਸ੍ਰੀ ਢਿੱਲੋਂ ਨੇ ਸਾਬਕਾ ਵਿਧਾਇਕ ਬਚਨ ਸਿੰਘ ਪੱਖੋ ਦੇ ਘਰ ਪਹੁੰਚ ਕੇ ਉਨ੍ਹਾਂ ਦੇ ਜਵਾਈ ਦੀ ਮੌਤ ’ਤੇ ਅਫ਼ਸੋਸ ਪ੍ਰਗਟ ਕੀਤਾ। ਇਸ ਮੌਕੇ ਸਾਬਕਾ ਕੌਂਸਲਰ ਹਰਪ੍ਰੀਤ ਸਿੰਘ ਲੰਬੂ, ਮੋਤੀ ਲਾਲ ਸਾਬਣ ਵਾਲੇ ਅਤੇ ਸਰਦਾਰੀ ਲਾਲ ਜੈਨ ਵੀ ਨਾਲ ਸਨ। ਨਗਰ ਕੌਂਸਲ ਬਰਨਾਲਾ ਦੇ ਸਾਬਕਾ ਪ੍ਰਧਾਨ ਮੱਖਣ ਸ਼ਰਮਾ, ਕੌਂਸਲਰ ਰਜਨੀਸ ਭੋਲਾ, ਕੌਂਸਲਰ ਜੱਗੂ ਮੋਰ, ਗੁਰਜੀਤ ਸਿੰਘ ਬਰਾੜ ਰਾਜਸੀ ਸਕੱਤਰ ਐਮ.ਐਲ.ਏ ਬਰਨਾਲਾ, ਜੋਗਿੰਦਰ ਸਿੰਘ ਜਾਗਲ ਆਦਿ ਆਗੂ ਹਾਜ਼ਰ ਸਨ।

ਤਿੰਨ ਧਰਮਸ਼ਾਲਾਵਾਂ ਲਈ ਗਰਾਂਟਾਂ ਸੌਂਪੀਆਂ

ਧਨੌਲਾ, 4 ਜੂਨ , ‘‘ਸਵਾ ਸਾਲ ਉਪਰੰਤ ਹੋਣ ਵਾਲੀਆਂ ਵਿਸ਼ਾਲ ਸਭਾਈ ਚੋਣਾਂ ਦੌਰਾਨ ਸੂਬੇ ਵਿਚ ਕਾਂਗਰਸ ਸਰਕਾਰ ਬਣਾ ਕੇ ਵਿਕਾਸ ਕਾਰਜਾਂ ਦੀ ਹਨ੍ਹੇਰੀ ਲਿਆ ਦਿਆਂਗੇ।’’ ਇਹ ਦਾਅਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਤੇ ਹਲਕਾ ਬਰਨਾਲਾ ਦੇ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਅੱਜ ਸਥਾਨਕ ਨਾਨਕਪੁਰਾ ਮੁਹੱਲੇ ਦੀ ਧਰਮਸ਼ਾਲਾ ਵਿਖੇ ਤਿੰਨ ਧਰਮਸ਼ਾਲਾਵਾਂ ਲਈ 50-50 ਹਜ਼ਾਰ ਰੁਪਏ ਦੇ ਵਿਕਾਸ ਚੈੱਕ ਵੰਡਣ ਉਪਰੰਤ ਲੋਕ ਇਕੱਠ ਨੂੰ ਸੰਬੋਧਨ ਕਰਦਿਆ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਬਾਦਲ ਸਰਕਾਰ ਦੀਆਂ ਸੌੜੀਆਂ ਤੇ ਨਿੱਜਪ੍ਰਸਤ, ਲੋਕ ਮਾਰੂ ਨੀਤੀਆਂ ਤੋਂ ਹਰੇਕ ਵਰਗ ਦੁਖੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਸਮੇਂ ਸੂਬੇ ਦੇ ਹਰੇਕ ਹਲਕੇ ਦਾ ਬਿਨਾਂ ਕਿਸੇ ਵਿਤਕਰੇ ਦੇ ਵਿਕਾਸ ਕੀਤਾ ਪ੍ਰੰਤੂ ਮੌਜੂਦਾ ਸਰਕਾਰ ਨੇ ਸਿਰਫ ਆਪਣੇ ਅਕਾਲੀ ਵਿਧਾਇਕਾਂ ਨੂੰ ਗਰਾਂਟਾਂ ਅਦਾ ਕਰ ਕੇ ਕਾਂਗਰਸੀ ਵਿਧਾਇਕਾਂ ਨਾਲ ਭਾਰੀ ਵਿਤਕਰਾ ਹੀ ਨਹੀਂ ਕੀਤਾ, ਸਗੋਂ ਆਪਣਾ ਸਾਰਾ ਜ਼ੋਰ ਬਦਲਾਖੋਰੀ ਦੀ ਨੀਤੀ ਤਹਿਤ ਕਾਂਗਰਸੀ ਆਗੂਆਂ ਤੇ ਵਰਕਰਾਂ ’ਤੇ ਝੂਠੇ ਪੁਲੀਸ ਮੁਕੱਦਮੇ ਦਰਜ ਕੀਤੇ ਜਾਣ ’ਤੇ ਲਾ ਦਿੱਤਾ। ਇਸ ਮੌਕੇ ਨਗਰ ਕੌਂਸਲ ਬਰਨਾਲਾ ਦੇ ਸਾਬਕਾ ਪ੍ਰਧਾਨ ਮੱਖਣ ਸ਼ਰਮਾ ਬਰਨਾਲਾ, ਜਗਤਾਰ ਸਿੰਘ ਧਨੌਲਾ, ਨਗਰ ਕੌਂਸਲ ਗੁਰਦੇਵ ਕੌਰ, ਬਾਲ ਕ੍ਰਿਸ਼ਨ ਸ਼ਾਹੀ, ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਸ਼ੰਕਰ ਕੁਮਾਰ ਬਾਂਸਲ, ਰਮੇਸ਼ ਕੁਮਾਰ ਗਰਗ, ਰਜਿੰਦਰ ਪਾਲ ‘ਰਾਜੀ’ ਠੇਕੇਦਾਰ, ਛੋਟਾ ਸਿੰਘ ਧਨੌਲਾ, ਮਾਸਟਰ ਸੁਖਜੀਤ ਸਿੰਘ, ਜਥੇਦਾਰ ਸਰਬਜੀਤ ਸਿੰਘ ਜੋਗਾ, ਗੁਰਜੀਤ ਸਿੰਘ ਬਰਾੜ ਰਾਜਸੀ ਸਕੱਤਰ ਐਮ.ਐਲ.ਏ ਬਰਨਾਲਾ, ਵਪਾਰ ਮੰਡਲ ਧਨੌਲਾ ਦੇ ਪ੍ਰਧਾਨ ਅਜੈ ਕੁਮਾਰ ਗਰਗ, ਰਾਕੇਸ਼ ਕੁਮਾਰ ਧਨੌਲਾ ਵੀ ਸਨ।

No comments:

Post a Comment