Tuesday, June 15, 2010

ਲੋਕ ਮਾਰੂ ਨੀਤੀਆਂ ਕਾਰਨ ਪੰਜਾਬ ਬੁਰੇ ਦੌਰ ’ਚੋਂ ਗੁਜ਼ਰ ਰਿਹੈ: ਢਿਲੋਂ

ਵਿਧਾਇਕ ਕੇਵਲ ਸਿੰਘ ਢਿੱਲੋਂ ਦੀ ਰੈਸਟ ਹਾਊਸ ਬਰਨਾਲਾ ਵਿਚ ਪੱਤਰਕਾਰਾਂ ਤੇ ਸੈਕੜੇ ਵਰਕਰਾਂ ਨਾਲ ਮਿਲਣੀ
ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੀ ਨਲਾਇਕੀ, ਲੋਕ ਮਾਰੂ ਨੀਤੀਆਂ ਅਤੇ ਸਿਆਸੀ ਬਦਲਾਖੋਰੀ ਕਾਰਨ ਪੰਜਾਬ ਅੱਜ ਬੁਰੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਪੰਜਾਬ ਵਿਚ ਵਿਕਾਸ ਨਾਂ ਦੀ ਕੋਈ ਚੀਜ਼ ਦਿਖਾਈ ਨਹੀਂ ਦਿੰਦੀ। ਸਿਰਫ ਬਿਆਨਬਾਜ਼ੀ ਨਾਲ ਹੀ ਕੰਮ ਸਾਰਿਆ ਜਾ ਰਿਹਾ ਹੈ। ਇਹੋ ਕਾਰਨ ਹੈ ਕਿ ਅੱਜ ਪੰਜਾਬ ਅੰਦਰ ਰਾਸ਼ਟਰੀ ਸਿਹਤ ਮਿਸ਼ਨ, ਨਰੇਗਾ, ਪ੍ਰਧਾਨ ਮੰਤਰੀ ਸਕਾਲਰਸ਼ਿਪ ਸਕੀਮਾਂ, ਬੁਢਾਪਾ ਪੈਨਸ਼ਨ ਤੇ ਸ਼ਗਨ ਸਕੀਮ ਦਾ ਬੁਰਾ ਹਾਲ ਹੈ। ਇਹ ਵਿਚਾਰ ਹਲਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਸਥਾਨਕ ਰੈਸਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਉਨ੍ਹਾਂ ਵਲੋਂ ਉਠਾਇਆ ਗਿਆ ਸਵਾਲ ਰੱਦ ਹੀ ਕਰ ਦਿੱਤਾ ਗਿਆ। ਇਸ ਤਰ੍ਹਾਂ ਦੇ 7 ਸਵਾਲ ਹੋਰ ਰੱਦ ਕੀਤੇ ਗਏ ਜੋ ਪੰਜਾਬ ਦੀ ਭਲਾਈ ਖਾਤਰ ਉਨ੍ਹਾਂ ਸਰਕਾਰ ਤੇ ਕੀਤੇ ਸਨ। ਸ੍ਰੀ ਢਿੱਲੋਂ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ਦੀ ਬਹਾਲੀ ਕਾਂਗਰਸ ਦੀ ਦੇਣ ਹੈ ਅਤੇ ਹੁਣ 2012 ਵਿਚ ਕਾਂਗਰਸ ਦੀ ਸਰਕਾਰ ਆਉਣ ’ਤੇ ਸਭ ਤੋਂ ਪਹਿਲਾਂ ਕੰਮ ਜ਼ਿਲ੍ਹਾ ਬਰਨਾਲਾ ਵਿਚ ਯੂਨੀਵਰਸਿਟੀ ਸਥਾਪਤ ਕਰਨੀ ਜਾਂ ਆਈ.ਟੀ.ਆਈ.ਕਾਲਜ ਬਣਾਉਣਾ ਅਤੇ ਪੀ.ਜੀ.ਆਈ. ਪੱਧਰ ਦਾ ਹੈਲਥ ਸੈਂਟਰ ਬਣਾਉਣਾ ਹੋਵੇਗੀ।
ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਆਪਣੇ ਲੋਕਾਂ ਨੂੰ ਬਿਜਲੀ, ਸ਼ੁੱਧ ਪਾਣੀ, ਸਿਹਤ ਅਤੇ ਹੋਰ ਸਹੂਲਤਾਂ ਨਹੀਂ ਦੇ ਸਕਦੀ, ਉਸ ਨੂੰ ਸੱਤਾ ਵਿਚ ਰਹਿਣ ਦਾ ਕੋਈ ਹੱਕ ਨਹੀਂ। ਉਨ੍ਹਾਂ ਕਿਹਾ ਕਿ ਅੱਤ ਦੀ ਗਰਮੀ ਦੇ ਬਾਵਜੂਦ ਪਿੰਡ ਮੂੰਮ ਦੇ ਹਾਈ ਸਕੂਲ ਵਿਖੇ ਲਾਈਟ ਨਾ ਆਉਣ ਕਾਰਨ ਜਿਥੇ ਵਿਦਿਆਰਥੀ ਅਤੇ ਸਟਾਫ ਤੜਫ ਰਿਹਾ ਹੈ, ਉਥੇ ਕੰਪਿਊਟਰ ਵੀ ਬੰਦ ਪਏ ਹਨ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਧਾਨ ਸਭਾ ਸੀਟ ਦੀ ਬਹਾਲੀ ’ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਇਹ ਪਾਰਦਰਸ਼ਕ ਢੰਗ ਨਾਲ ਕੀਤਾ ਹੋਇਆ ਸਹੀ ਢੰਗ ਦਾ ਫੈਸਲਾ ਅਤੇ ਲੋਕਤੰਤਰ ਦੀ ਬਹਾਲੀ ਹੈ। ਇਸ ਨਾਲ ਕਾਂਗਰਸ ਦਾ ਕੱਦ ਵੀ ਉੱਚਾ ਹੋਇਆ ਹੈ ਅਤੇ ਕੈਪਟਨ ਸਾਹਿਬ ਵੀ ਪੰਜਾਬ ਦੇ ਹਰਮਨ ਪਿਆਰੇ ਨੇਤਾ ਬਣੇ ਹਨ। ਇਸ ਮੌਕੇ ਬੀਬੀ ਹਰਚੰਦ ਕੌਰ ਘਨੌਰੀ ਵਿਧਾਇਕ ਸ਼ੇਰਪੁਰ,ਹਲਕਾ ਭਦੌੜ ਦੀ ਇੰਚਾਰਜ਼ ਬੀਬੀ ਸੁਰਿੰਦਰ ਕੌਰ ਬਾਲੀਆ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਧੌਲਾ,ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮੱਖਣ ਸ਼ਰਮਾ,ਨਗਰ ਪੰਚਾਇਤ ਹੰਡਿਆਇਆ ਦੇ ਸਾਬਕਾ ਪ੍ਰਧਾਨ ਰਣਧੀਰ ਕੌਸ਼ਲ,ਯੰਗ ਐਸੋ.ਦੇ ਪ੍ਰਧਾਨ ਜੀਵਨ ਕੁਮਾਰ ਜੇ.ਬੀ.,ਸਾਬਕਾ ਨਗਰ ਕੌਂਸਲਰ ਹਰਦੇਵ ਸਿੰਘ ਲੀਲਾ,ਕਾਂਗਰਸੀ ਆਗੂ ਮੱਖਣ ਪ੍ਰਭਾਕਰ,ਕੁਲਦੀਪ ਸਿੰਘ ਧਾਲੀਵਾਲ,ਲੈਂਡ ਮਾਰਗੇਜ ਬੈਂਕ ਦੇ ਡਾਇਰੈਕਟਰ ਪ੍ਰਦੀਪ ਸੰਧੂ, ਸਿਆਸੀ ਸੱਕਤਰ ਗੁਰਜੀਤ ਬਰਾੜ ,ਅਨਿਲ ਸੋਨੀ,ਅਵਤਾਰ ਸਿੰਘ ਜਾਗਲ,ਨਰਿੰਦਰ ਸ਼ਰਮਾ, ਕਾਂਗਰਸੀ ਆਗੂਰਾਮਾ,ਸਤਪਾਲ ਠੇਕੇਦਾਰ, ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਸੂਬਾ ਸਕੱਤਰ ਹਰਿੰਦਰ ਦਾਸ ਤੋਤਾ, ਕਾਂਗਰਸ ਪਾਰਟੀ ਦੇ ਸ਼ਹਿਰੀ ਸਕੱਤਰ ਬਲਦੇਵ ਸਿੰਘ ਭੁੱਚਰ, ਯੂਥ ਕਾਂਗਰਸ ਦੇ ਮੀਤ ਪ੍ਰਧਾਨ ਵਰਿੰਦਰ ਟੱਲੇਵਾਲੀਆ, ਬਲਾਕ ਯੂਥ ਕਾਂਗਰਸ ਦੇ ਜਨਰਲ ਸਕੱਤਰ ਪਰਮਿੰਦਰ ਬਾਵਾ, ਪੰਚਾਇਤ ਰਾਜ ਸੰਗਠਨ ਦੇ ਵਾਈਸ ਚੇਅਰਮੈਨ ਗੁਲਾਬ ਸਿੰਘ ਝਲੂਰ,ਗੁਰਪ੍ਰੀਤ ਸਿੰਘ ਚੀਮਾ ਹਾਜ਼ਰ ਸਨ।

No comments:

Post a Comment