ਪੰਜਾਬ ਦੀ ਮੌਜੂਦਾ ਸਥਿਤੀ ਤੇ ਚਰਚਾ
ਹਲਕਾ ਬਰਨਾਲਾ ਦੇ ਵਿਧਾਇਕ ਕੇਵਲ ਸਿੰਘ ਢਿੱਲੋਂ , ਅਬੋਹਰ ਦੇ ਵਿਧਾਇਕ ਸੁਨੀਲ ਜਾਖੜ, ਅੰਮਿ੍ਤਸਰ ਦੇ ਵਿਧਾਇਕ ਓ.ਪੀ.ਸੋਨੀ, ਅਤੇ ਹਲਕਾ ਰੋਪੜ ਦੇ ਵਿਧਾਇਕ ਰਾਣਾ ਕੇ.ਪੀ. ਨੇ ਯੂ.ਪੀ.ਏ ਦੀ ਚੇਅਰਪਰਸਨ ਸ਼ੀ੍ਮਤੀ ਸੋਨੀਆ ਗਾਂਧੀ ਅਤੇ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਰਾਹੁਲ ਗਾਂਧੀ ਨੂੰ ਮਿਲ ਕੇ ਪੰਜਾਬ ਦੀ ਦਿਨੋ-ਦਿਨ ਵਿਗੜ ਰਹੀ ਵਿਕਾਸ ਦਰ, ਆਰਥਿਕ ਮੰਦਹਾਲੀ, ਬਿਜਲੀ ਸੰਕਟ, ਕਿਸਾਨਾਂ-ਮਜਦੂਰਾਂ ਦੀ ਦੁਰਦਸ਼ਾ ਆਦਿ ਤੋਂ ਜਾਣੂ ਕਰਵਾਇਆ। ਉਨਾਂ ਕਿਹਾ ਕਿ ਜਿਸ ਢੰਗ ਨਾਲ ਅੱਜ ਅਕਾਲੀ-ਭਾਜਪਾ ਸਰਕਾਰ ਅਮਨ ਕਾਨੂੰਨ ਦੀ ਸਥਿਤੀ ਬਹਾਲ ਕਰਕੇ ਕਿਸਾਨਾਂ, ਮਜਦੂਰਾਂ ਅਤੇ ਕਰਮਚਾਰੀਆਂ ਦੇ ਹਿਤਾਂ ਨੂੰ ਬਰਕਰਾਰ ਰੱਖਣ ਵਿੱਚ ਬੁਰੀ ਤਰਾਂ ਫੇਲ ਹੋਈ ਹੈ, ਉਸ ਨੂੰ ਦੇਖਦੇ ਹੋਏ ਮੌਜੂਦਾ ਨ ਅਕਾਲੀ-ਭਾਜਪਾ ਸਰਕਾਰ ਨੂੰ ਸੱਤਾ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ। ਸ਼ੀ੍ਮਤੀ ਸੋਨੀਆ ਗਾਂਧੀ ਅਤੇ ਸ਼ੀ੍ ਰਾਹੁਲ ਗਾਂਧੀ ਨੂੰ ਪੰਜਾਬ ਦੀ ਸਥਿਤੀ ਰਿਪੋਰਟ ਪੇਸ਼ ਕਰਦਿਆਂ ਉਨਾਂ ਕਿਹਾ ਕਿ ਅੱਜ ਪੰਜਾਬ ਵਿਚ ਬਿਜਲੀ, ਸਿਹਤ, ਸਿਖਿਆ ਆਦਿ ਦੀਆਂ ਸਹੂਲਤਾਂ ਖਤਮ ਕੀਤੀਆਂ ਜਾ ਰਹੀਆਂ ਹਨ ਅਤੇ ਬਿਜਲੀ ਦੇ ਲਗ ਰਹੇ ਵੱਡੇ ਕੱਟਾਂ ਨੇ ਪੰਜਾਬ ਵਾਸੀਆਂ ਦਾ ਜਿਉਣਾ ਮੁਹਾਲ ਕੀਤਾ ਹੋਇਆ ਹੈ। ਇਸ ਲਈ ਕੇਂਦਰ ਦੀ ਯੂ.ਪੀ.ਏ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਸਰਕਾਰ ਨੂੰ ਤੁਰੰਤ ਬਰਖਾਸਤ ਕਰੇ। ਉਨਾਂ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਜੋ ਵਿਧਾਨ ਸਭਾ ਚੋਣਾਂ ਮੌਕੇ ਪੰਜਾਬੀਆਂ ਨਾਲ ਚੋਣ ਵਾਅਦੇ ਕੀਤੇ ਸਨ , ਉਨਾਂ ਵਿੱਚੋਂ ਇਕ ਵੀ ਪੂਰਾ ਨਹੀਂ ਕੀਤਾ। ਸਗੋਂ ਸਸਤਾ ਆਟਾ-ਦਾਲ ਸਕੀਮ , ਪੈਨਸ਼ਨ ਸਕੀਮ, ਸ਼ਗਨ ਸਕੀਮ, ਆਦਿ ਬੰਦ ਕਰਨ ਤੋਂ ਬਾਦ ਅੱਜ ਇਹ ਸਰਕਾਰ ਕਿਸਾਨਾਂ ਅਤੇ ਮਜਦੂਰਾਂ ਨੂੰ ਮੁਫਤ ਬਿਜਲੀ ਦੇਣ ਤੋਂ ਵੀ ਭੱਜ ਰਹੀ ਹੈ। ਉਨਾਂ ਕਿਹਾ ਕਿ ਅਕਾਲੀ ਸਰਕਾਰ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਦਲਿਤ ਵਰਗ ਨੂੰ ੨੦੦ ਯੂਨਿਟ ਬਿਜਲੀ, ਅਤੇ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਦਲਿਤ ਵਰਗ ਦੇ ੧੦੦ ਘਟਾ ਕੇ , ਕਿਸਾਨਾਂ ਦੀਆਂ ਮੋਟਰਾਂ ਦੇ ਬਿਜਲੀ ਦੇ ਬਿਲ ਮੁੜ ਲਾ ਕੇ ਉਨਾਂ ਤੇ ਨਵਾਂ ਬੋਝ ਪਾ ਦਿੱਤਾ ਹੈ। ਅਕਾਲੀ-ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪਾਣੀ ਅਤੇ ਬਿਜਲੀ ਦੇ ਸੰਕਟ ਨੇ ਕਿਸਾਨੀ ਨੂੰ ਤਬਾਹੀ ਦੇ ਕੰਢੇ ਤੇ ਲਿਆ ਖੜਾ ਕੀਤਾ ਹੈ। ਉਨਾਂ ਸ਼ੀ੍ਮਤੀ ਗਾਂਧੀ ਨੂੰ ਜੋਰ ਦੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਹਰ ਚੜਦੇ ਸੂਰਜ ਹੋ ਰਹੇ ਮੁਜਾਹਰੇ, ਧਰਨੇ, ਸੜਕੀ ਜਾਮ, ਖੁਦਕਸ਼ੀਆਂ ਆਦਿ ਨੂੰ ਵੇਖਦਿਆਂ ਪੰਜਾਬ ਵਾਸੀ ਕਹਿ ਰਹੇ ਹਨ ਕਿ ਕਿਧਰੇ ਪੰਜਾਬ, ਬਿਹਾਰ ਨਾ ਬਣ ਜਾਵੇ। ਵਿਧਾਇਕਾਂ ਨੇ ਸ਼ੀ੍ਮਤੀ ਗਾਂਧੀ ਨੂੰ ਪੰਜਾਬ ਵਿੱਚ ਅਮਨ ਖੁਸ਼ਹਾਲੀ ਅਤੇ ਵਿਕਾਸ ਲਈ ਤੁਰੰਤ ਉਸਾਰੂ ਕਦਮ ਚੁੱਕਣ ਦੀ ਅਪੀਲ ਕੀਤੀ।
No comments:
Post a Comment