Tuesday, June 15, 2010

ਕੇਵਲ ਸਿੰਘ ਢਿੱਲੋਂ ਨੇ ਸ਼ਾਰਜਾਹ ਜੇਲ ਵਿੱਚ ਬੰਦ ਸੰਘੇੜਾ ਪਿੰਡ ਦੇ ਨੌਜਵਾਨ ਸੁਖਜੋਤ ਸਿੰਘ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ

ਕੇਵਲ ਸਿੰਘ ਢਿੱਲੋਂ ਨੇ ਸੁਖਜੋਤ ਦੇ ਪਰਿਵਾਰ ਦੀ ਆਰਥਿਕ ਮਦਦ ਕੀਤੀ
ਦੁਬਈ ਵਿਖੇ ਜੋ ਨੌਜਵਾਨ ਸਜ਼ਾ ਦਾ ਸਾਹਮਣਾ ਕਰ ਰਹੇ ਹਨ , ਉਨਾਂ ਨੌਜਵਾਨਾਂ ਦੇ ਮਾਤਾ ਪਿਤਾ ਲਈ ਵੀਜ਼ੇ ਅਤੇ ਪਾਸਪੋਰਟ ਦਾ ਪ੍ਬੰਧ ਅਸੀਂ ਕਰਾਂਗੇ ਤਾਂ ਜੋ ਨੌਜਵਾਨਾਂ ਦੇ ਮਾਤਾ ਪਿਤਾ ਆਪਣੇ ਪੁੱਤਰਾਂ ਨੂੰ ਦੁਬਈ ਜਾ ਕੇ ਮਿਲ ਸਕਣ। ਇੰਨਾਂ ਸ਼ਬਦਾਂ ਦਾ ਪ੍ਗਟਾਵਾ ਕੇਵਲ ਸਿੰਘ ਢਿੱਲੋਂ ਨੇ ਸੁਖਜੋਤ ਦੇ ਪਿੰਡ , ਉਸ ਦੇ ਪਿਤਾ ਜਗਦੇਵ ਸਿੰਘ ਭੋਲਾ ਅਤੇ ਮਾਤਾ ਮਨਜੀਤ ਕੌਰ ਨੂੰ ਧਰਵਾਸਾ ਅਤੇ 21੦੦੦ ਰੁਪਏ ਨਕਦ ਸਹਾਇਤਾ ਦਿੰਦਿਆਂ ਕੀਤਾ। ਕੇਵਲ ਸਿੰਘ ਢਿੱਲੋਂ ਨੇ ਕਿਹਾ ਉਹ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਾਰਜਾਹ ਜੇਲ ਵਿੱਚ 17 ਭਾਰਤੀਆਂ (ਜਿੰਨ੍ਹਾਂ ਵਿਚ 16 ਪੰਜਾਬੀ ਅਤੇ 1 ਹਰਿਆਣਵੀ ਹੈ) ਦੀ ਮੁਲਾਕਾਤ ਕਰਕੇ ਆਏ ਹਨ। ਇਹ ਮੁਲਾਕਾਤ ਕਰੀਬ ਘੰਟਾ ਭਰ ਚੱਲੀ , ਇਸੇ ਦੋਰਾਨ ਖਾਣਾ ਵੀ ਆਇਆ , ਜੋ ਬਹੁਤ ਹੀ ਵਧੀਆ ਢੰਗ ਦਾ ਸੀ ।ਦੁਬਈ ਦੇ ਪ੍ਮੁਖ ਸਨਅਤਕਾਰ ਐਸ. ਪੀ ਸਿੰਘ ਵੀ ਸਾਡੇ ਨਾਲ ਸਨ , ਜੋ ਨੌਜਵਾਨਾਂ ਦੀ ਬਹੁਤ ਮਦਦ ਕਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਕਾਨੂੰਨੀ ਲੜਾਈ ਲੜਨ ਲਈ ਪੂਰੀ ਵਾਹ ਲਾ ਰਹੇ ਹਨ ।ਇਸ ਮੌਕੇ ਬੀਬੀ ਹਰਚੰਦ ਕੌਰ ਘਨੌਰੀ ਵਿਧਾਇਕ ਸ਼ੇਰਪੁਰ,ਹਲਕਾ ਭਦੌੜ ਦੀ ਇੰਚਾਰਜ਼ ਬੀਬੀ ਸੁਰਿੰਦਰ ਕੌਰ ਬਾਲੀਆ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਧੌਲਾ,ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮੱਖਣ ਸ਼ਰਮਾ, ਸਿਆਸੀ ਸੱਕਤਰ ਗੁਰਜੀਤ ਸਿੰਘ ਬਰਾੜ, ਨਗਰ ਪੰਚਾਇਤ ਹੰਡਿਆਇਆ ਦੇ ਸਾਬਕਾ ਪ੍ਰਧਾਨ ਰਣਧੀਰ ਕੌਸ਼ਲ, ਡਾ.ਅਰਵਿੰਦਰ ਸਿੰਘ, ਗਿਆਨ ਕੌਰ, ਦਰਸ਼ਨ ਸਿੰਘ, ਡਾ. ਬਲਬੀਰ ਸਿੰਘ, ਸਤੀਸ਼, ਮਨਮੋਹਨ ਸ਼ਰਮਾ, ਸਾਬਕਾ ਨਗਰ ਕੌਂਸਲਰ ਹਰਦੇਵ ਸਿੰਘ ਲੀਲਾ,ਕਾਂਗਰਸੀ ਆਗੂ ਮੱਖਣ ਪ੍ਰਭਾਕਰ, ਲੈਂਡ ਮਾਰਗੇਜ ਬੈਂਕ ਦੇ ਡਾਇਰੈਕਟਰ ਪ੍ਰਦੀਪ ਸੰਧੂ, ਅਵਤਾਰ ਸਿੰਘ ਜਾਗਲ, ਨਰਿੰਦਰ ਸ਼ਰਮਾ, ਕਾਂਗਰਸੀ ਆਗੂ ਰਾਮਾ ਧਾਲੀਵਾਲ, ਸਤਪਾਲ ਠੇਕੇਦਾਰ, ਹਰਿੰਦਰ ਦਾਸ ਤੋਤਾ, ਬਲਦੇਵ ਸਿੰਘ ਭੁੱਚਰ, ਪਰਮਿੰਦਰ ਬਾਵਾ ਆਦਿ ਹਾਜ਼ਰ ਸਨ।

No comments:

Post a Comment