Tuesday, June 15, 2010

ਅਕਾਲੀ ਵਿਧਾਇਕਾਂ ਵਲੋਂ ਕਾਂਗਰਸੀ ਵਿਧਾਇਕਾਂ ਦੀਆਂ ਪੱਗਾਂ ਲਾਹੁਣ ਦਾ ਮਾਮਲਾ

ਵਿਰੋਧੀ ਧਿਰ ਦੀ ਨੇਤਾ ਰਾਜਿੰਦਰ ਕੌਰ ਭੱਠਲ ਅਤੇ ਕੇਵਲ ਸਿੰਘ ਢਿਲੋਂ ਸਣੇ ਕਈ ਵਿਧਾਇਕ ਪੰਜਾਬ ਦੇ ਰਾਜਪਾਲ ਨੂੰ ਮਿਲੇ
ਚੰਡੀਗੜ, 9 ਦਸੰਬਰ : ਦੇਰ ਸ਼ਾਮ ਸਥਾਨਕ ਗਵਰਨਰ ਹਾਊਸ ’ਚ ਕੱਲ• ਵਿਧਾਨ ਸਭਾ ’ਚ ਅਕਾਲੀ ਵਿਧਾਇਕਾਂ ਵਲੋਂ ਕਾਂਗਰਸੀ ਵਿਧਾਇਕਾਂ ਦੀਆਂ ਪੱਗਾਂ ਲਾਹੁਣ ਦੇ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਦੀ ਨੇਤਾ ਰਾਜਿੰਦਰ ਕੌਰ ਭੱਠਲ ਦੀ ਅਗਵਾਈ ’ਚ ਕਾਂਗਰਸੀ ਵਿਧਾਇਕ ਪੰਜਾਬ ਦੇ ਰਾਜਪਾਲ ਨੂੰ ਮਿਲੇ, ਜਿਨਾਂ ਨੇ ਪੰਜਾਬ ਦੇ ਰਾਜਪਾਲ ਨੂੰ ਵਿਧਾਨ ਸਭਾ ’ਚ ਬੀਤੇ ਕੱਲ ਸਿਫਰ ਕਾਲ ਦੌਰਾਨ ਆਪਣੇ ਸੰਵਿਧਾਨਿਕ ਹੱਕ ਲਈ ਸਪੀਕਰ ਅੱਗੇ ਜਤਾਏ ਗਏ ਰੋਸ ਦੌਰਾਨ ਕੁਝ ਅਕਾਲੀ ਵਿਧਾਇਕਾਂ ਵਲੋਂ ਕਾਂਗਰਸੀ ਵਿਧਾਇਕਾਂ ਦੀਆਂ ਪੱਗਾਂ ਲਾਹੁਣ ਅਤੇ ਗੰਦੀਆਂ ਗਾਲਾਂ ਨਾਲ ਜ਼ਲੀਲ ਕੀਤੇ ਗਏ ਸ਼ਰਮਨਾਕ ਕਾਂਡ ਬਾਰੇ ਦਿੱਤੇ ਮੰਗ ਪੱਤਰ ’ਚ ਉਨਾਂ ਮੰਗ ਕੀਤੀ ਕਿ ਦੋਸ਼ੀ ਵਿਧਾਇਕਾਂ ਨੂੰ ਮੈਂਬਰੀ ਤੋਂ ਬਰਖਾਸਤ ਕੀਤਾ ਜਾਵੇ ਅਤੇ ਆਪਣੀਆਂ ਅੱਖਾਂ ਸਾਹਮਣੇ ਸਾਰਾ ਕੁਝ ਵੇਖਣ ਵਾਲੇ ਸਪੀਕਰ ਦੀ ਜਵਾਬ ਤਲਬੀ ਕੀਤੀ ਜਾਵੇ। ਇਸ ਮੌਕੇ ਗਵਰਨਰ ਹਾਊਸ ਦੇ ਬਾਹਰ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਉਨਾਂ ਪਹਿਲਾਂ ਇਸ ਬਾਰੇ ਸਪੀਕਰ ਨੂੰ ਮੰਗ ਪੱਤਰ ਦਿੱਤਾ ਸੀ ਤੇ ਉਸ ਵਲੋਂ ਅਕਾਲੀ ਦਲ ਦਾ ਪੱਖ ਪੂਰਨ ਤੋਂ ਬਾਅਦ ’ਚ ਉਹ ਪੰਜਾਬ ਦੇ ਰਾਜਪਾਲ ਨੂੰ ਮਿਲੇ ਹਨ, ਜੇਕਰ ਫਿਰ ਵੀ ਕਾਰਵਾਈ ਨਾ ਹੋਈ ਤਾਂ ਉਹ ਦਿੱਲੀ ਵਿਖੇ ਗ੍ਰਹਿ ਮੰਤਰਾਲੇ ’ਚ ਜਾਣਗੇ। ਇਸ ਸਮੇਂ ਭੱਠਲ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਗੁੰਡਿਆਂ ਦੀ ਸਰਕਾਰ ਹੈ। ਇਸ ਤੋਂ ਪੰਜਾਬ ਦੇ ਲੋਕਾਂ ਨੂੰ ਖਤਰਾ ਹੈ, ਕਿਉਂਕਿ ਪਹਿਲਾਂ ਤਾਂ ਪੰਜਾਬ ’ਚ ਆਏ ਦਿਨ ਬਾਦਲ ਦੇ ਗੁੰਡਿਆਂ ਵਲੋਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਅਤੇ ਹੁਣ ਇਨਾਂ ਵਲੋਂ ਵਿਧਾਨ ਸਭਾ ’ਚ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਜੋ ਕਿ ਆਪਣੇ ਹਲਕਿਆਂ ਦੀ ਅਵਾਜ਼ ਉਠਾਉਣ ਲਈ ਆਏ ਹਨ, ਉਨਾਂ ਨੂੰ ਬੇਇੱਜ਼ਤ ਕਰਨ ਦੀ ਲੜੀ ਸ਼ੁਰੂ ਕਰ ਦਿੱਤੀ ਹੈ, ਇਸ ਮੌਕੇ ਬੀਬੀ ਭੱਠਲ ਨੇ ਅੱਜ ਹੋ ਰਹੇ ਸੈਸ਼ਨ ਬਾਰੇ ਪੁੱਛੇ ਜਾਣ ਤੇ ਕਿਹਾ ਕਿ ਉਹ ਅੱਜ ਗੱਜ ਵੱਜ ਕੇ ਜਾਣਗੇ ਤੇ ਇੱਟ ਦਾ ਜਵਾਬ ਪੱਥਰ ਨਾਲ ਦੇਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕਾਂ ਕੇਵਲ ਸਿੰਘ ਢਿਲੋਂ, ਦਰਸ਼ਨ ਸਿੰਘ ਬਰਾੜ, ਲਾਲ ਸਿੰਘ, ਰਿਪਜੀਤ ਸਿੰਘ ਬਰਾੜ, ਰਾਣਾ ਸੋਢੀ, ਅਜੈਬ ਸਿੰਘ, ਅਜੀਤ ਸਿੰਘ ਸਾਂਤ, ਸ਼ੇਰ ਸਿੰਘ ਗਾਗੋਵਾਲ, ਗੋਲਢੀ, ਈਸ਼ਰ ਸਿੰਘ ਮੇਹਰਬਾਨ, ਹਰਮਹਿੰਦਰ ਸਿੰਘ ਪ੍ਰਧਾਨ, ਰਾਜਬੰਸ ਕੌਰ, ਹਰਚੰਦ ਕੌਰ ਘਨੌਰੀ, ਗੁਰਪ੍ਰੀਤ ਸਿੰਘ, ਜੋਗਿੰਦਰ ਸਿੰਘ ਪੰਜਗਰਾਈਂ ਅਤੇ ਜੱਸੀ ਖਗੂੰੜਾ ਆਦਿ ਆਗੂ ਹਾਜ਼ਰ ਸਨ।

No comments:

Post a Comment