Tuesday, June 15, 2010

ਹਲਕਾ ਵਿਧਾਇਕ ਕੇਵਲ ਸਿੰਘ ਢਿਲੋਂ ਨੇ ਨਵ ਵਿਆਹੀਆਂ ਜੋੜੀਆਂ ਨੂੰ ਆਸ਼ੀਰਵਾਦ ਦਿੱਤਾ


ਸਹਿਬਜਾਦਾ ਅਜੀਤ ਸਿੰਘ ਫਾਉਂਡੇਸ਼ਨ ਨੇ ਗਿਆਰਾਂ ਲੋੜਵੰਦ ਪਰਵਾਰਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ :

ਸਹਿਬਜਾਦਾ ਅਜੀਤ ਸਿੰਘ ਫਾਉਂਡੇਸ਼ਨ ਨੇ ਪਿੰਡ ਸੰਘੇੜਾ ਦੇ ਸਰਕਾਰੀ ਸਕੂਲ ਵਿਖੇ ਗਿਆਰਾਂ ਲੋੜਵੰਦ ਪਰਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਕੀਤੀਆਂ ਗਈਆਂ। ਇਹਨਾਂ ਵਿਚੋਂ 10 ਦੇ ਆਨੰਦ ਕਾਰਜ ਅਤੇ ਇਕ ਮੁਸਲਿਮ ਜੋੜੇ ਦਾ ਨਿਕਾਹ ਕੀਤਾ ਗਿਆ। ਫਾਉਂਡੇਸ਼ਨ ਵੱਲੋਂ ਜੋੜੇ ਨੂੰ ਘੜੀਆਂ ਲੜਕੀ ਨੂੰ ਝਾਂਜਰਾ ਅਤੇ ਕੋਕਾ ਗਹਿਣੇ ਵਜੋਂ ਦਿੱਤੇ ਗਏ। ਜਦਕਿ ਘਰੇਲੂ ਜਰੂਰਤ ਲਈ ਲੋੜੀਦੇ ਦੇ ਸਮਾਨ ਲਈ ਭਾਂਡੇ, ਸਿਲਾਈ ਮਸ਼ੀਨ, ਪੱਖਾ, 7 ਸੂਟ, ਪੇਟੀ, ਬੈਡ ਆਦਿ ਸਮਾਨ ਵੀ ਦਿੱਤਾ ਗਿਆ।


ਨਵੇ ਜੋੜਿਆਂ ਨੂੰ ਅਸ਼ੀਰਵਾਦ ਦਿੰਦਿਆਂ ਹਲਕਾ ਵਿਧਾਇਕ ਕੇਵਲ ਸਿੰਘ ਢਿਲੋਂ ਨੇ ਕਿਹਾ ਕਿ ਆਮ ਲੋਕਾਂ ਦੀਆਂ ਲੋੜਾਂ ਦਾ ਖਿਆਲ ਸਰਕਾਰਾਂ ਨੂੰ ਰੱਖਣਾ ਚਾਹੀਦਾ ਹੈ, ਜੋ ਆਪਣੀ ਜਿੰਮੇਵਾਰੀ ਨਹੀਂ ਨਿਭਾ ਰਹੀਆਂ। ਇਹ ਕਲੱਬ ਬਿਨਾਂ ਕਿਸੇ ਰਾਜਸੀ ਮਨੋਰਥ ਦੇ ਜੋ ਇਹ ਉਦਮ ਕਰ ਰਿਹਾ ਹੈ, ਉਸ ਲਈ ਵਧਾਈ ਦਾ ਪਾਤਰ ਹੈ। ਅੱਜ ਮਿਹਨਤ ਕਰਨ ਵਾਲੇ ਤਬਕਿਆਂ ਨੂੰ ਧੀ ਦੇ ਹੱਥ ਪੀਲੇ ਕਰਨ ਵਿਚ ਜੋ ਮੁਸ਼ਕਲ ਆਉਂਦੀ ਹੈ,ਉਸ ਵਿਚ ਹਰ ਸੰਭਵ ਸਹਾਇਤਾ ਕੀਤੀ ਜਾਣੀ ਚਾਹੀਦੀ ਹੈ। ਉਥੇ ਦਾਜ ਦੀ ਲਾਹਨਤ ਤੋਂ ਛੁਟਕਾਰਾ ਪਾਉਣ ਦਾ ਯਤਨ ਕਰਨਾ ਚਾਹੀਦਾ ਹੈ।ਇਸ ਲਾਹਨਤ ਦਾ ਡਰ ਹੀ ਭਰੂਣ ਹੱਤਿਆ ਵਰਗਾ ਪਾਪ ਕਰਾਉਂਦਾ ਹੈ।

ਕੈਨੇਡਾ ਦੇ ਰੇਡੀਓ ਐਫ.ਐਮ. ਦੇ ਹਰਜਿੰਦਰ ਸਿੰਘ ਥਿੰਦ ਨੇ ਕਿਹਾ ਕਿ ਸੰਤ ਰਾਮ ਉਦਾਸੀ ਦੇ ਗੀਤ ‘….ਮਾਂਗ ਮੇਰੀ ਮੰਗਦੀ ਸੰਧੂਰ’ ਲਈ ਅਜੀਤ ਸਿੰਘ ਫਾਉਂਡੇਸ਼ਨ ਨੇ ਜੋ ਉਦਮ ਆਰੰਭਿਆ ਹੈ, ਉਹ ਸ਼ਲਾਘਾਯੋਗ ਹੈ। ਇਸ ਮੌਕੇ ਕੈਨੇਡੀਅਨ ਹਰਬੰਸ ਸਿੰਘ ਕਰਮਗੜ, ਜਰਨੈਲ ਸਿੰਘ ਹੰਭੜਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮੱਖਣ ਸ਼ਰਮਾ, ਜ਼ਿਲਾ ਕਾਂਗਰਸ ਪ੍ਰਧਾਨ ਜਗਜੀਤ ਸਿੰਘ ਧੌਲਾ, ਸ੍ਰ. ਗੁਰਜੀਤ ਸਿੰਘ ਬਰਾੜ, ਸੱਤਪਾਲ ਸਾਬਕਾ ਐਮ.ਸੀ., ਮਾ: ਹਮੀਰ ਸਿੰਘ ਰਾਏਸਰ, ਮਨਜਿੰਦਰ ਸਿੰਘ ਗਿੱਲ, ਜਸਵੀਰ ਕੌਰ, ਜਤਿੰਦਰ ਸਿੰਘ ਗਿੱਲ, ਸੁਖਵਿੰਦਰ ਸਿੰਘ ਨਿਹਾਲੂਵਾਲ, ਜਸਵਿੰਦਰ ਸਿੰਘ ਚੁਹਾਣਕੇ ਖੁਰਦ, ਅਮਨਦੀਪ ਸਿੰਘ ਸੇਖੋਂ, ਸਰਬਜੀਤ ਸਿੰਘ ਚੁਹਾਣਕੇ ਖੁਰਦ ਆਦਿ ਪ੍ਰਵਾਸੀਆਂ ਨੇ ਵੀ ਜੋੜੀਆਂ ਨੂੰ ਅਸ਼ੀਰਵਾਦ ਦਿੰਦਿਆਂ, ਭਵਿੱਖ ਵਿਚ ਵੀ ਫਾਉਂਡੇਸ਼ਨ ਦੀ ਵੱਧ ਤੋਂ ਵੱਧ ਸਹਾਇਤਾ ਕਰਨ ਦਾ ਭਰੋਸ਼ਾ ਦਿੱਤਾ। ਮੰਚ ਸੰਚਾਲਣ ਗੁਰਜੀਤ ਸਿੰਘ ਰਾਏਸਰ ਅਤੇ ਸੁਦਰਸ਼ਨ ਗੁੱਡੂ ਨੇ ਕੀਤਾ।ਪਹਿਲਾਂ ਫਾਉਂਡੇਸ਼ਨ ਦੇ ਪ੍ਰਧਾਨ ਗੁਰਜੰਟ ਸਿੰਘ ਚੰਨਣਵਾਲ, ਮੀਤ ਪ੍ਰਧਾਨ ਧੰਨਵਿੰਦਰ ਸਿੰਘ ਧੰਮੀ, ਜਨਰਲ ਸਕੱਤਰ ਇਕਬਾਲ ਸਿੰਘ ਐਮ.ਸੀ., ਪ੍ਰੈਸ ਸਕੱਤਰ ਰਾਜਿੰਦਰ ਵਰਮਾ ਅਤੇ ਮੈਂਬਰਾਂ ਨੇ ਬਰਾਤਾਂ ਤੇ ਪਤਵੰਤਿਆਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਦਸ ਵਾਰ ਇਸ ਤਰਾਂ ਸਮੂਹਿਕ ਸ਼ਾਦੀਆਂ ਅਤੇ ਹੋਰ ਸਮਾਜ ਸੇਵੀ ਕਾਰਜ ਕੀਤੇ ਹਨ। ਉਹਨਾਂ ਦੱਸਿਆ ਕਿ ਹਰ ਲੜਕੀ ਨੂੰ ਪੇਟੀ, ਡਬਲ ਬੈਡ, ਸਿਲਾਈ ਮਸ਼ੀਨ, ਪੱਖਾ, ਮੇਜ਼ ਕੁਰਸੀਆਂ, ਸੂਟ ਅਤੇ ਭਾਂਡੇ ਸੁਗਾਤ ਵਜੋਂ ਦਿੱਤੇ ਹਨ। ਲੜਕੇ ਅਤੇ ਲੜਕੀ ਨੂੰ ਘੜੀਆਂ ਪਾਈਆਂ ਗਈਆਂ ਹਨ।

No comments:

Post a Comment