Tuesday, June 15, 2010

ਹਲਕਾ ਬਰਨਾਲਾ ਦੇ ਵਿਧਾਇਕ ਕੇਵਲ ਸਿੰਘ ਢਿੱਲੋਂ ਦੁਬਈ ਦੀ ਜੇਲ੍ਹ ’ਚ 17 ਭਾਰਤੀਆਂ ਨੂੰ ਮਿਲੇ

17 ਭਾਰਤੀ ਨੌਜਵਾਨਾਂ ਦੀ ਰਿਹਾਈ ਲਈ ਹਰ ਸੰਭਵ ਯਤਨ ਕਰਾਂਗੇ – ਕੇਵਲ ਸਿੰਘ ਢਿੱਲੋਂ
ਹਲਕਾ ਬਰਨਾਲਾ ਦੇ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਦੁਬਈ ਤੋਂ ਫੋਨ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਉਨਾਂ ਨੇ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਰਜਾਹ ਜੇਲ ਵਿੱਚ 17 ਭਾਰਤੀਆਂ (ਜਿੰਨ੍ਹਾਂ ਵਿਚ 16 ਪੰਜਾਬੀ ਅਤੇ 1 ਹਰਿਆਣਵੀ ਹੈ) ਦੀ ਮੁਲਾਕਾਤ ਕੀਤੀ । ਇਹ ਨੌਜਵਾਨ ਇੱਕ ਪਾਕਿਸਤਾਨੀ ਨੌਜਵਾਨ ਨੂੰ ਕਤਲ ਕਰਨ ਦੇ ਦੋਸ਼ ਅਧੀਨ ਇਥੋਂ ਦੀ ਜੇਲ ਵਿੱਚ ਨਜਰਬੰਦ ਹਨ। ਕਰੀਬ ਘੰਟਾ ਭਰ ਚੱਲੀ ਇਸ ਮੁਲਾਕਾਤ ਵਿੱਚ ਇਹਨਾਂ ਨੌਜਵਾਨਾਂ ਨੇ ਦੱਸਿਆ ਉਨਾਂ ਵਿੱਚੋਂ ਕੋਈ ਵੀ ਨੌਜਵਾਨ ਮੌਕਾ ਏ ਵਾਰਦਾਤ ਉਪਰ ਗਰਿਫਤਾਰ ਨਹੀਂ ਹੋਇਆ,ਸਗੋਂ ਬਾਦ ਵਿੱਚ ਫੜ ਕੇ ਉਨਾਂ ਨੂੰ ਉਹ ਜੁਰਮ ਇਕਬਾਲ ਕਰਨ ਲਈ ਕਿਹਾ ਗਿਆ ਜੋ ਉਨਾਂ ਨੇ ਕਦੇ ਕੀਤਾ ਹੀ ਨਹੀਂ ਸੀ। ਉਨਾਂ ਨੌਜਵਾਨਾਂ ਨੇ ਦੱਸਿਆ ਕਿ ਜ਼ੇਲ੍ਹ ਅਧਿਕਾਰੀਆਂ ਦਾ ਵਰਤਾਓ ਠੀਕ ਹੈ ਅਤੇ ਜ਼ੇਲ੍ਹ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਵੀ ਤਸੱਲੀਬਖਸ਼ ਹਨ। ਕੇਵਲ ਸਿੰਘ ਢਿੱਲੋਂ ਨੇ ਦੱਸਿਆ ਕਿ ਇਨਾਂ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਉਨਾਂ ਦੇ ਹਲਕੇ ਬਰਨਾਲੇ ਨਾਲ ਸੰਬੰਧਿਤ ਹੈ ,ਜਿਸ ਦਾ ਨਾਂ ਸੁਖਜੋਤ ਸਿੰਘ ਪੁੱਤਰ ਜਗਦੇਵ ਸਿੰਘ ਪਿੰਡ ਸੰਘੇੜਾ ਹੈ। ਸੁਖਜੋਤ ਸਿੰਘ ਇਸ ਵਕਤ ਤੰਦਰੁਸਤ ਅਤੇ ਚੜਦੀ ਕਲਾ ਵਿੱਚ ਹੈ। ਉਨਾਂ ਨੇ ਕੁਝ ਪੈਸੇ ਸੁਖਜੋਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਦਿੱਤੈ ਤਾਂ ਕਿ ਉਹ ਆਪਣੀਆਂ ਜਰੂਰਤਾਂ ਪੂਰੀਆਂ ਕਰ ਸਕਣ। ਕੈਪਟਨ ਅਮਰਿੰਦਰ ਸਿੰਘ ਤੇ ਕੇਵਲ ਸਿੰਘ ਢਿੱਲੋਂ ਨੇ ਸਭ ਨੌਜਵਾਨਾਂ ਦੀ ਹੋਸਲਾ ਅਫਜਾਈ ਕੀਤੀ ਅਤੇ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਨੂੰ ਖਤਮ ਕਰਨ ਲਈ ਵਿਸ਼ਵ ਭਰ ਵਿਚ ਕੀਤੇ ਜਾ ਰਹੇ ਯਤਨਾਂ ਤੋਂ ਜਾਣੂ ਕਰਵਾਇਆ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਕੇ ਇਸ ਫਾਂਸੀ ਦੀ ਸਜ਼ਾ ਨੂੰ ਖਤਮ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ।

ਕੇਵਲ ਸਿੰਘ ਢਿੱਲੋਂ ਦੇ ਸਿਆਸੀ ਸਲਾਹਕਾਰ ਗੁਰਜੀਤ ਸਿੰਘ ਬਰਾੜ ਦੀ ਸੁਖਜੋਤ ਸਿੰਘ ਪਿੰਡ ਸੰਘੇੜਾ ਦੇ ਮਾਪਿਆਂ ਨਾਲ ਭੇਂਟ : 5 may, 2010
ਅੱਜ ਸ੍. ਕੇਵਲ ਸਿੰਘ ਢਿੱਲੋਂ ਦੇ ਸਿਆਸੀ ਸਲਾਹਕਾਰ ਗੁਰਜੀਤ ਸਿੰਘ ਬਰਾੜ ਨੇ ਸੁਖਜੋਤ ਸਿੰਘ ਪਿੰਡ ਸੰਘੇੜਾ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ। ਗੱਲਬਾਤ ਦੌਰਾਨ ਸੁਖਜੋਤ ਦੇ ਪਿਤਾ ਜਗਦੇਵ ਸਿੰਘ ਨੇ ਸ੍. ਕੇਵਲ ਸਿੰਘ ਢਿੱਲੋਂ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ 17 ਭਾਰਤੀ ਮੁੰਡਿਆਂ ਦੀ ਰਿਹਾਈ ਲਈ ਕੀਤੇ ਗਏ ਉਪਰਾਲੇ ਉਪਰ ਤਸੱਲੀ ਦਾ ਪ੍ਗਟਾਵਾ ਕੀਤਾ। ਜਗਦੇਵ ਸਿੰਘ ਨੇ ਕਿਹਾ ਕਿ ਅੱਜ ਉਨਾਂ ਦੇ ਪੁੱਤਰ ਸੁਖਜੋਤ ਨੇ ਦੁਬਈ ਦੀ ਜੇਲ ਤੋਂ ਫੋਨ ਤੇ ਦੱਸਿਆ ਕਿ ਕੇਵਲ ਸਿੰਘ ਢਿਲੋਂ ਨੇ ਉਨਾਂ ਦੀ ਮੁਲਾਕਾਤ ਦੌਰਾਨ ਉਸ ਦਾ ਖਾਸ ਤੌਰ ਤੇ ਹਾਲਚਾਲ ਪੁੱਛਿਆ ਤੇ ਉਸ ਦੀ ਹੋਸਲਾ ਅਫਜਾਈ ਵੀ ਕੀਤੀ । ਗੁਰਜੀਤ ਸਿੰਘ ਬਰਾੜ ਨੇ ਵੀ ਸ੍. ਕੇਵਲ ਸਿੰਘ ਢਿੱਲੋਂ ਵੱਲੋਂ ਉਨਾਂ ਦੇ ਪੁੱਤਰ ਦੀ ਰਿਹਾਈ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਵਿਸਤਾਰ ਵਿੱਚ ਜਾਣਕਾਰੀ ਦਿੱਤੀ।

No comments:

Post a Comment