
ਕਾਂਗਰਸ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਮੈਂਬਰ ਰਾਜ ਸਭਾ ਅੰਬਿਕਾ ਸੋਨੀ ਦੇ ਕੋਟੇ ਵਿਚੋਂ ਬਰਨਾਲਾ ਸ਼ਹਿਰ ਦੀਆਂ ਦੋ ਧਰਮਸ਼ਾਲਾਵਾਂ ਲਈ ਪੰਜਾਹ-ਪੰਜਾਹ ਹਜ਼ਾਰ ਦੀਆਂ ਗਰਾਂਟਾਂ ਦੇ ਚੈਕ ਤਕਸੀਮ ਕੀਤੇ। ਇਹ ਚੈਕ ਵਾਰਡ ਨੰਬਰ 16 ਵਿਚ ਭਗਤ ਰਵੀਦਾਸ ਧਰਮਸ਼ਾਲਾ ਸੋਹੀਆਂ ਵਾਲੀ ਗਲੀ ਅਤੇ ਵਾਰਡ ਨੰਬਰ 18 ਵਿਚ ਭਗਤ ਰਵੀਦਾਸ ਧਰਮਸ਼ਾਲਾ ਗੁਰੂ ਤੇਗ ਬਹਾਦਰ ਨਗਰ ਲਈ ਦਿੱਤੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਬਰਨਾਲਾ ਹਲਕੇ ਦੇ ਵਿਕਾਸ ਲਈ ਉਹ ਸਦਾ ਤੱਤਪਰ ਰਹਿੰਦੇ ਹਨ ਅਤੇ ਵਿਕਾਸ ਕਾਰਜਾਂ ਲਈ ਗਰਾਂਟ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਪੰਜਾਬ ਸਰਕਾਰ ਦੀ ਲੋਕ ਮਾਰੂੁ ਨੀਤੀਆਂ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਅੱਜ ਹਰ ਵਰਗ ਇਸ ਸਰਕਾਰ ਤੋਂ ਦੁਖੀ ਹੈ। ਸ੍ਰੀ ਢਿੱਲੋਂ ਨੇ ਨਾਂਦੀ ਫਾਊਂਡੇਸ਼ਨ ਸਰਵੇਖਣ ਦੀ ਬਠਿੰਡੇ ਹਲਕੇ ਵਿਚ ਦੂਸ਼ਿਤ ਪਾਣੀ ਨਾਲ ਕੈਂਸਰ ਅਤੇ ਕਾਲੇ-ਪੀਲੀਏ ਨਾਲ ਹੋਈਆਂ ਮੌਤਾਂ ਬਾਰੇ ਛਪੀ ਰਿਪੋਰਟ ਉਤੇ ਪ੍ਰਤੀਕਰਮ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਸ ਰਿਪੋਰਟ ਨਾਲ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦਾ ਚੌਰਾਹੇ ਵਿਚ ਭਾਂਡਾ ਭੰਨਿਆ ਗਿਆ ਹੈ।ਉਨ੍ਹਾਂ ਨਾਂਦੀ ਫਾਊਂਡੇਸ਼ਨ ਨੂੰ ਅਪੀਲ ਕੀਤੀ ਕਿ ਅਜਿਹਾ ਸਰਵੇਖਣ ਉਨ੍ਹਾਂ ਨੂੰ ਬਰਨਾਲੇ ਹਲਕੇ ਅੰਦਰ ਵੀ ਕਰਨਾ ਚਾਹੀਦਾ ਹੈ। ਇਸ ਮੌਕੇ ਸ੍ਰੀ ਢਿੱਲੋਂ ਨਾਲ ਰਜਨੀਸ਼ ਭੋਲਾ ਐਮ.ਸੀ., ਜਗਜੀਤ ਮੋਰ ਕੌਂਸਲਰ, ਜਸਪਾਲ ਸਿੰਘ ਗਾਂਧੀ, ਗੁਰਜੀਤ ਸਿੰਘ ਬਰਾੜ, ਜੋਗਿੰਦਰ ਜਾਗਲ, ਬਲਦੇਵ ਭੁੱਚਰ, ਗੁਲਾਬ ਝਲੂਰ, ਬੀਬੀ ਗਿੱਲ, ਪੱਪੀ ਸੰਧੂ, ਪਲਵਿੰਦਰ ਗੋਗਾ, ਮੋਜਰ ਮਿੱਤਰ, ਮੰਗਤ ਰਾਏ ਮੰਗਾ, ਨਰਿੰਦਰ ਸਾਹੌਰਿਆ, ਨਰਿੰਦਰ ਸ਼ਰਮਾ ਆਦਿ ਹਾਜ਼ਰ ਸਨ।